Monday, 15 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਆਸਟਰੇਲੀਆ ਦੀ ਸਰਕਾਰੀ ਪ੍ਰਸਾਰਣ ਸੰਸਥਾ ਏ.ਬੀ.ਸੀ. ਦੇ ਪੱਤਰਕਾਰਾਂ ਅਤੇ ਹੋਰ ਕਰਮਚਾਰੀਆਂ ਨੇ ਘੱਟ ਤਨਖਾਹ ਅਤੇ ਹੋਰ ਮੰਗਾਂ ਨੂੰ ਲੈ ਕੇ 24 ਘੰਟਿਆਂ ਦੀ ਹੜਤਾਲ ਸ਼ੁੁਰੂ ਕਰ ਦਿੱਤੀ ਹੈ। ਇਹ ਕਰੀਬ 20 ਸਾਲਾਂ ਵਿਚ ਪਹਿਲੀ ਅਜਿਹੀ ਉਦਯੋਗਿਕ ਕਾਰਵਾਈ ਹੈੇ। ਇਹ ਕਰਮਚਾਰੀ ਤਨਖਾਹ ਵਿਚ ਵਾਧਾ, ਮਹਿੰਗਾਈ ਨਾਲ ਵਧਦੇ ਖਰਚੇ ਅਤੇ ਨੌਕਰੀ ਦੀ ਸੁਰੱਖਿਆ ਦੀ ਮੰਗ ਕਰ ਰਹੇ ਹਨ। ਹੜਤਾਲ ਕਾਰਨ ਕਈ ਟੀਵੀ ਅਤੇ ਰੇਡੀਓ ਪ੍ਰੋਗਰਾਮ ਪ੍ਰਭਾਵਿਤ ਹੋਏ ਹਨ ਅਤੇ ਕੁਝ ਥਾਵਾਂ ’ਤੇ ਹੋਰ ਸਮੱਗਰੀ ਦਿਖਾਈ ਜਾ ਰਹੀ ਹੈ। ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ, ਤਨਖਾਹ ਦੀ ਪੇਸ਼ਕਸ਼ ਅਧੂਰੀ ਹੈ ਅਤੇ ਫਿਰ ਵੀ ਕਰਮਚਾਰੀਆਂ ਨੇ ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਹੋਈਆਂ ਹਨ।

ਇਰਾਨ ਨੇ ਕਿਹਾ : ਅਮਰੀਕਾ ਨਾਲ ਕਦੇ ਵੀ ਸਮਝੌਤਾ ਨਹੀਂ ਕਰਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼  
ਅਮਰੀਕਾ ਵਲੋਂ ਜੰਗਬੰਦੀ ਦੇ ਸਮਝੌਤੇ ਲਈ ਪੇਸ਼ ਕੀਤੀ ਗਈ ਯੋਜਨਾ ਦਾ ਇਰਾਨ ਨੇ ਜਵਾਬ ਦੇ ਦਿੱਤਾ ਹੈ। ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਇਰਾਨ ਦੇ ਫੌਜੀ ਬੁਲਾਰੇ ਦਾ ਕਹਿਣਾ ਹੈ ਕਿ ਉਹ ਅਮਰੀਕਾ ਨਾਲ ਕਦੇ ਵੀ ਸਮਝੌਤਾ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਮੱਧ ਪੂਰਬ ਵਿਚ ਚੱਲ ਰਹੇ ਸੰਕਟ ਵਿਚਾਲੇ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ 15-ਨੁਕਾਤੀ ਜੰਗਬੰਦੀ ਯੋਜਨਾ ਦੀ ਪੇਸ਼ਕਸ਼ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਜਾਣਕਾਰੀ ਉਸ ਵਿਅਕਤੀ ਵਲੋਂ ਦਿੱਤੀ ਗਈ ਹੈ, ਜਿਸ ਨੂੰ ਇਸ ਯੋਜਨਾ ਦੀ ਰੂਪ ਰੇਖਾ ਬਾਰੇ ਦੱਸਿਆ ਗਿਆ ਸੀ, ਪਰ ਇਸ ਬਾਰੇ ਉਸ ਨੂੰ ਜਨਤਕ ਤੌਰ ’ਤੇ ਬੋਲਣ ਦੀ ਇਜ਼ਾਜ਼ਤ ਨਹੀਂ ਸੀ। ਜੰਗਬੰਦੀ ਦੀ ਯੋਜਨਾ ਪਾਕਿਸਤਾਨ ਦੀ ਵਿਚੋਲਗੀ ਰਾਹੀਂ ਇਰਾਨ ਨੂੰ ਸੌਂਪੀ ਗਈ ਸੀ। ਉਸ ਨੇ ਅਮਰੀਕਾ ਅਤੇ ਇਰਾਨ ਵਿਚਕਾਰ ਮੁੜ ਗੱਲਬਾਤ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਸੀ।

ਅਰਥ-ਵਿਵਸਥਾ ਉਤੇ ਪੈਣ ਵਾਲੇ ਅਸਰ ਬਾਰੇ ਕੀਤਾ ਸੁਚੇਤ
ਨਵੀਂ ਦਿੱਲੀ/ਬਿਊਰੋ ਨਿਊਜ਼
ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐਮ.ਐਫ.) ਇਰਾਨ ਨਾਲ ਜੁੜੇ ਮੌਜੂਦਾ ਸੰਘਰਸ਼ ਦੇ ਗਲੋਬਲ ਮਹਿੰਗਾਈ ਅਤੇ ਆਰਥਿਕ ਉਤਪਾਦਨ ’ਤੇ ਪੈਣ ਵਾਲੇ ਅਸਰਾਂ ਨੂੰ ਧਿਆਨ ਨਾਲ ਦੇਖ ਰਿਹਾ ਹੈ। ਆਈ.ਐਮ.ਐਫ. ਦੀ ਮੁੱਖ ਬੁਲਾਰਾ ਜੂਲੀ ਕੋਜ਼ੈਕ ਨੇ ਕਿਹਾ ਕਿ ਇਸ ਜੰਗ ਦਾ ਆਰਥਿਕ ਪ੍ਰਭਾਵ ਇਸਦੀ ਮਿਆਦ, ਤੀਬਰਤਾ ਅਤੇ ਕਿੰਨੇ ਖੇਤਰਾਂ ਤੱਕ ਇਹ ਫੈਲਦੀ ਹੈ, ਇਸ ’ਤੇ ਨਿਰਭਰ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਕਿਸੇ ਵੀ ਦੇਸ਼ ਨੇ ਇਸ ਸੰਘਰਸ਼ ਦੇ ਸਬੰਧ ਵਿੱਚ ਐਮਰਜੈਂਸੀ ਵਿੱਤੀ ਮਦਦ ਲਈ ਆਈ.ਐਮ.ਐਫ. ਨਾਲ ਸੰਪਰਕ ਨਹੀਂ ਕੀਤਾ। ਅਮਰੀਕਾ-ਇਜ਼ਰਾਈਲ ਅਤੇ ਇਰਾਨ ਨਾਲ ਜੁੜੇ ਇਸ ਟਕਰਾਅ ਤੋਂ ਬਾਅਦ ਵੀ ਆਈ.ਐਮ.ਐਫ. ਨੂੰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਫੰਡਿੰਗ ਲਈ ਕੋਈ ਸਰਕਾਰੀ ਬੇਨਤੀ ਨਹੀਂ ਮਿਲੀ ਹੈ।  

ਜੰਗ ਕਾਰਨ ਵਿਸ਼ਵ ਊਰਜਾ ਬਜ਼ਾਰਾਂ ਅਤੇ ਗਲੋਬਲ ਆਰਥਿਕਤਾ ਨੂੰ ਲੱਗਾ ਵੱਡਾ ਝਟਕਾ
ਨਵੀਂ ਦਿੱਲੀ/ਬਿਊਰੋ ਨਿਊਜ਼
ਇਜ਼ਰਾਈਲ ਨੇ ਇਰਾਨ ਦੇ ਇਕ ਮੁੱਖ ਗੈਸ ਫੀਲਡ ’ਤੇ ਹੋਰ ਹਮਲੇ ਨਾ ਕਰਨ ਦਾ ਵਾਅਦਾ ਕੀਤਾ ਹੈ, ਜਦਕਿ ਇਰਾਨ ਨੇ ਖਾੜੀ ਖੇਤਰ ਦੀਆਂ ਤੇਲ ਅਤੇ ਕੁਦਰਤੀ ਗੈਸ ਸਹੂਲਤਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਨ੍ਹਾਂ ਹਮਲਿਆਂ ਨਾਲ ਵਿਸ਼ਵ ਊਰਜਾ ਬਾਜ਼ਾਰਾਂ ਅਤੇ ਗਲੋਬਲ ਆਰਥਿਕਤਾ ਨੂੰ ਵੱਡਾ ਝਟਕਾ ਲੱਗਾ ਹੈ। ਹੋਰਮੁਜ਼ ਜਲਮਾਰਗ ’ਤੇ ਇਰਾਨ ਦੇ ਕਬਜ਼ੇ ਕਾਰਨ ਵਿਸ਼ਵ ਦੀ ਬਾਲਣ ਸਪਲਾਈ ਪਹਿਲਾਂ ਹੀ ਦਬਾਅ ਹੇਠ ਸੀ ਅਤੇ ਹੁਣ ਇਨ੍ਹਾਂ ਹਮਲਿਆਂ ਨੇ ਕੀਮਤਾਂ ਨੂੰ ਹੋਰ ਉਪਰ ਚੁੱਕ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਹਿਣ ’ਤੇ ਇਜ਼ਰਾਈਲ ਇਸ ਗੈਸ ਫੀਲਡ ’ਤੇ ਕੋਈ ਹੋਰ ਹਮਲਾ ਨਹੀਂ ਕਰੇਗਾ। ਨੇਤਨਯਾਹੂ ਦਾ ਕਹਿਣਾ ਹੈ ਕਿ ਇਰਾਨ ਦੀ ਫੌਜੀ ਤਾਕਤ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ ਹੈ ਅਤੇ ਇਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਵੀ ਬੇਕਾਰ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਲੰਘੀ 28 ਫਰਵਰੀ ਤੋਂ ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਚੱਲ ਰਹੀ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.