Monday, 15 June 2026

ਗੈਰਕਾਨੂੰਨੀ ਪਰਵਾਸੀ ਹੁਣ ਨਹੀਂ ਚਲਾ ਸਕਣਗੇ ਟਰੱਕ
ਜਲੰਧਰ/ਬਿਊਰੋ ਨਿਊਜ਼
ਅਮਰੀਕਾ ਵਿਚ ਇੰਡੀਆਨਾ ਸੂਬੇ ਨੇ ਗੈਰਕਾਨੂੰਨੀ ਰੂਪ ਵਿਚ ਪਹੁੰਚੇ ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਇੰਡੀਆਨਾ ਦੇ ਨਵੇਂ ਕਾਨੂੰਨ ਨਾਲ 1790 ਡਰਾਈਵਰਾਂ ਦੀ ਨੌਕਰੀ ਚਲੀ ਗਈ ਹੈ ਅਤੇ ਇਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਹਨ। ਗਵਰਨਰ ਮਾਈਕ ਬਰੋਨ ਨੇ ਲੰਘੇ ਮਾਰਚ ਮਹੀਨੇ ਵਿਚ ਹਾਊਸ ਇਨਰੋਲਡ ਐਕਟ 1200 ’ਤੇ ਦਸਤਖਤ ਕਰ ਦਿੱਤੇ ਹਨ। ਇੰਡੀਆਨਾ ਬੀ.ਐਮ.ਵੀ. ਨੇ 16 ਮਾਰਚ ਨੂੰ 1790 ਡਰਾਈਵਰਾਂ ਨੂੰ ਨੋਟਿਸ ਭੇਜਿਆ ਸੀ, ਜਿਸ ਵਿਚ ਲਾਈਸੈਂਸ ਰੱਦ ਕਰਨ ਦੀ ਸੂਚਨਾ ਦਿੱਤੀ ਗਈ ਸੀ। ਗੈਰਕਾਨੂੰਨੀ ਢੰਗ ਨਾਲ ਟਰੱਕ ਚਲਾ ਰਹੇ ਪਰਵਾਸੀਆਂ ’ਤੇ ਕਾਰਵਾਈ ਕਰਨ ਵਾਲਾ ਇੰਡੀਆਨਾ ਅਮਰੀਕਾ ਦਾ ਪਹਿਲਾ ਸੂਬਾ ਹੈ। ਇਸਦੇ ਚੱਲਦਿਆਂ ਗਵਰਨਰ ਮਾਈਕ ਬਰੋਨ ਨੇ ਦੱਸਿਆ ਕਿ ਇਹ ਫੈਸਲਾ ਲੰਘੇ ਫਰਵਰੀ ਮਹੀਨੇ ਦੌਰਾਨ ਪੰਜਾਬੀ ਟਰੱਕ ਡਰਾਈਵਰਾਂ ਵਲੋਂ ਕੀਤੇ ਗਏ ਦੋ ਵੱਡੇ ਹਾਦਸਿਆਂ ਤੋਂ ਬਾਅਦ ਲਿਆ ਗਿਆ ਹੈ।

ਕਿਹਾ : ਇਰਾਨ ਨੂੰ ਨਹੀਂ ਬਣਨ ਦਿੱਤਾ ਜਾਵੇਗਾ ਪ੍ਰਮਾਣੂ ਸ਼ਕਤੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਹੈ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਨੇ ਇਰਾਨ ਯੁੱਧ ਜਿੱਤ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਨੇ ਚਿਤਾਵਨੀ ਵੀ ਦਿੱਤੀ ਕਿ ਅਮਰੀਕਾ ਦੋ ਤੋਂ ਤਿੰਨ ਹਫਤਿਆਂ ਦੇ ਅੰਦਰ ਇਰਾਨ ’ਤੇ ਵੱਡਾ ਹਮਲਾ ਕਰੇਗਾ। ਟਰੰਪ ਨੇ ਅੱਗੇ ਕਿਹਾ ਕਿ ਇਰਾਨ ਦੀ ਮਿਜ਼ਾਈਲ, ਡਰੋਨ ਸਮਰੱਥਾਵਾਂ ਅਤੇ ਜਲ ਸੈਨਾ ਨੂੰ ਤਬਾਹ ਕਰ ਦਿੱਤਾ ਗਿਆ ਹੈ। ਉਸ ਦੀ ਫੌਜੀ ਤਾਕਤ ਕਾਫੀ ਕਮਜ਼ੋਰ ਹੋ ਗਈ ਹੈ ਅਤੇ ਇਸ ਫੌਜੀ ਕਾਰਵਾਈ ਦਾ ਮੁੱਖ ਉਦੇਸ਼ ਪੂਰਾ ਹੋਣ ਵਾਲਾ ਹੈ। ਟਰੰਪ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਸਮਝੌਤਾ ਨਹੀਂ ਹੋਇਆ, ਤਾਂ ਅਮਰੀਕਾ ਇਰਾਨ ਨੂੰ ‘ਪੱਥਰ ਯੁੱਗ’ ਵਿਚ ਵਾਪਸ ਭੇਜ ਦੇਵੇਗਾ। ਹਾਲਾਂਕਿ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਰਾਨ ਵਿਚ ਸ਼ਾਸਨ ਤਬਦੀਲੀ ਆਈ ਹੈ ਅਤੇ ਨਵੀਂ ਲੀਡਰਸ਼ਿਪ ਪਹਿਲਾਂ ਨਾਲੋਂ ਘੱਟ ਕੱਟੜਪੰਥੀ ਹੈ। ਟਰੰਪ ਨੇ ਕਿਹਾ ਕਿ ਪਿਛਲੇ ਚਾਰ ਹਫਤਿਆਂ ਵਿਚ ਸਾਡੀਆਂ ਫੌਜਾਂ ਨੇ ਜੰਗ ਦੇ ਮੈਦਾਨ ਵਿਚ ਇਕ ਤੇਜ਼, ਨਿਰਣਾਇਕ ਅਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ।

ਨਵੀਂ ਦਿੱਲੀ/ਬਿਊਰੋ ਨਿਊਜ਼
ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਨਾਲ ਵਿਦੇਸ਼ ਵਿੱਚ ਪੜ੍ਹਾਈ, ਨੌਕਰੀ, ਵਸਣ ਜਾਂ ਯਾਤਰਾ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਚੁਣੌਤੀਆਂ ਵਧ ਗਈਆਂ ਹਨ। ਇਸ ਮਹੀਨੇ ਤੋਂ ਕਈ ਵੱਡੇ ਦੇਸ਼ਾਂ ਵਿੱਚ ਵੀਜ਼ਾ ਅਤੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਬਦਲਾਅ ਲਾਗੂ ਹੋ ਰਹੇ ਹਨ, ਜਿਸ ਨਾਲ ਖਰਚਾ ਵਧੇਗਾ ਅਤੇ ਜਾਂਚ ਵੀ ਹੋਰ ਸਖ਼ਤ ਹੋਵੇਗੀ। ਬਿਜ਼ਨਸ ਸਟੈਂਡਰਡ ਦੀ ਰਿਪੋਰਟ ਮੁਤਾਬਕ, ਅਮਰੀਕਾ, ਬਿ੍ਰਟੇਨ, ਕੈਨੇਡਾ ਅਤੇ ਯੂਰਪੀ ਸੰਘ ਵਿੱਚ ਨਵੇਂ ਵੀਜ਼ਾ ਫਾਰਮ, ਫੀਸ ਵਿੱਚ ਵਾਧਾ, ਬਾਇਓਮੈਟਿ੍ਰਕ ਬਾਰਡਰ ਸਿਸਟਮ ਅਤੇ ਸਥਾਈ ਨਿਵਾਸ ਲਈ ਸਖ਼ਤ ਜਾਂਚ ਨਾਲ ਅਰਜ਼ੀ, ਭੁਗਤਾਨ ਅਤੇ ਦਾਖ਼ਲੇ ਦੀ ਪ੍ਰਕਿਰਿਆ ਵਿੱਚ ਤਬਦੀਲੀ ਆਵੇਗੀ।

ਕਿਹਾ : ਦੋ-ਤਿੰਨ ਹਫਤਿਆਂ ਵਿਚ ਇਰਾਨ ’ਤੇ ਹਮਲੇ ਹੋ ਜਾਣਗੇ ਬੰਦ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਇਕ ਮਹੀਨੇ ਤੋਂ ਵੀ ਜ਼ਿਆਦਾ ਦਿਨ ਹੋ ਗਏ ਹਨ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਗਲੇ ਦੋ ਤੋਂ ਤਿੰਨ ਹਫਤਿਆਂ ਵਿਚ ਇਰਾਨ ’ਤੇ ਆਪਣੇ ਫੌਜੀ ਹਮਲੇ ਬੰਦ ਕਰ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਜੰਗ ਨੂੰ ਖਤਮ ਕਰਨ ਲਈ ਇਰਾਨ ਨਾਲ ਕੋਈ ਸਮਝੌਤਾ ਕਰਨਾ ਜ਼ਰੂਰੀ ਨਹੀਂ ਹੈ। ਵਾਈਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਜਲਦੀ ਇਰਾਨ ਤੋਂ ਬਾਹਰ ਨਿਕਲ ਜਾਵਾਂਗੇ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਦੋ ਜਾਂ ਤਿੰਨ ਹਫਤਿਆਂ ਦੇ ਅੰਦਰ-ਅੰਦਰ ਪੂਰੀ ਹੋ ਸਕਦੀ ਹੈ। ਟਰੰਪ ਨੇ ਆਪਣੇ ਪੁਰਾਣੇ ਸਾਥੀ ਫਰਾਂਸ ਅਤੇ ਬਿ੍ਰਟੇਨ ਵਿਰੁੱਧ ਵੀ ਭੜਾਸ ਕੱਢੀ ਹੈ। ਧਿਆਨ ਰਹੇ ਕਿ ਟਰੰਪ ਨੇ ਦੁਨੀਆ ਦੇ ਹੋਰ ਦੇਸ਼ਾਂ ਨਾਲ ਸਲਾਹ ਕੀਤੇ ਬਿਨਾ ਹੀ ਇਰਾਨ ਵਿਰੁੱਧ ਜੰਗ ਛੇੜ ਦਿੱਤੀ ਸੀ।    

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.