Monday, 15 June 2026

ਡੋਨਾਲਡ ਟਰੰਪ ਦੇ ਸਿਰਫ ਇੱਕ ਐਲਾਨ ਨਾਲ ਸ਼ੇਅਰ ਬਾਜ਼ਾਰ ਬਣਿਆ ਰਾਕੇਟ, ਸੈਂਸੈਕਸ 1150 ਅੰਕ ਚੜ੍ਹਿਆ

ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਅਤੇ ਇਰਾਨ ਵਿਚਕਾਰ ਸ਼ਾਂਤੀ ਸਮਝੌਤੇ ਲਈ ਸਹਿਮਤੀ ਬਣ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲਡਮਰੂ ਮੱਧ ਦੇ ਆਲੇ-ਦੁਆਲੇ ਲੱਗੀ ਨਾਕਾਬੰਦੀ ਤੁਰੰਤ ਹਟਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਦੁਨੀਆ ਦੀਆਂ ਤੇਲ ਅਤੇ ਗੈਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਹਿਮ ਇਸ ਸਮੁੰਦਰੀ ਰਸਤੇ ਨੂੰ ਮੁੜ ਖੋਲ੍ਹਣ ਦਾ ਐਲਾਨ ਕੀਤਾ ਹੈ। ਟਰੰਪ ਦੇ ਇਸ ਐਲਾਨ ਦਾ ਅਸਰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਤੇ ਜ਼ਬਰਦਸਤ ਤੇਜ਼ੀ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ। ਭਾਰਤੀ ਸ਼ੇਅਰ ਬਾਜ਼ਾਰ ਨੇ ਵੀ ਧਮਾਕੇਦਾਰ ਸ਼ੁਰੂਆਤ ਕੀਤੀ। ਲੰਘੇ ਸ਼ੁੱਕਰਵਾਰ ਨੂੰ ਮਜ਼ਬੂਤ ਵਾਧੇ ਨਾਲ ਬੰਦ ਹੋਇਆ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਬਾਜ਼ਾਰ ਖੁੱਲ੍ਹਦੇ ਹੀ 76,000 ਦੇ ਪੱਧਰ ਤੋਂ ਉੱਪਰ ਨਿਕਲ ਗਿਆ। ਸ਼ੁਰੂਆਤੀ ਕਾਰੋਬਾਰ ਦੌਰਾਨ ਇਸ ਵਿੱਚ 1100 ਤੋਂ ਵੱਧ ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕਾਂਕ ਵੀ ਸੈਂਸੈਕਸ ਦੇ ਨਾਲ ਕਦਮ ਮਿਲਾਉਂਦਾ ਹੋਇਆ 330 ਤੋਂ ਵੱਧ ਅੰਕਾਂ ਦੀ ਤੇਜ਼ੀ ਨਾਲ ਖੁੱਲ੍ਹਿਆ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.