Saturday, 18 April 2026

ਕੋਵਿਡ ਤੋਂ ਬਾਅਦ ਹਵਾ ਪ੍ਰਦੂਸ਼ਣ ਭਾਰਤ ਦਾ ਸਭ ਤੋਂ ਵੱਡਾ ਸਿਹਤ ਸੰਕਟ

ਕਈ ਸੀਨੀਅਰ ਡਾਕਟਰਾਂ ਨੇ ਲੋਕਾਂ ਨੂੰ ਕੀਤਾ ਸੁਚੇਤ

ਨਵੀਂ ਦਿੱਲੀ/ਬਿਊਰੋ ਨਿਊਜ਼

ਬਰਤਾਨੀਆ ’ਚ ਭਾਰਤੀ ਮੂਲ ਦੇ ਮਾਹਿਰ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਵਾ ਪ੍ਰਦੂਸ਼ਣ ਸ਼ਾਇਦ ਭਾਰਤ ਲਈ ਮਹਾਂਮਾਰੀ ਤੋਂ ਬਾਅਦ ਸਭ ਤੋਂ ਵੱਡਾ ਜਨਤਕ ਸਿਹਤ ਸੰਕਟ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਪੁਖਤਾ ਕਦਮ ਨਾ ਚੁੱਕੇ ਗਏ ਤਾਂ ਇਹ ਹਰ ਸਾਲ ਹੋਰ ਗੰਭੀਰ ਹੁੰਦਾ ਜਾਵੇਗਾ। ਲਿਵਰਪੂਲ ਦੇ ਪਲਮੋਨੋਲੋਜਿਸਟ ਮਨੀਸ਼ ਗੌਤਮ ਅਤੇ ਲੰਡਨ ਦੇ ਕਾਰਡੀਓਲੋਜਿਸਟ ਰਾਜੈ ਨਾਰਾਇਣ ਸਮੇਤ ਕਈ ਸੀਨੀਅਰ ਡਾਕਟਰਾਂ ਨੇ ਕਿਹਾ ਕਿ ਸਾਹ ਦੀਆਂ ਬਿਮਾਰੀਆਂ ਦੀ ਇੱਕ ਅਣਪਛਾਤੀ ‘ਸੁਨਾਮੀ’ ਸਤ੍ਹਾ ਦੇ ਹੇਠਾਂ ਪੈਦਾ ਹੋ ਰਹੀ ਹੈ, ਜਿਸਦਾ ਵੱਡਾ ਖਮਿਆਜ਼ਾ ਭਾਰਤੀ ਨਾਗਰਿਕਾਂ ਅਤੇ ਸਿਹਤ ਪ੍ਰਣਾਲੀ ਨੂੰ ਭੁਗਤਣਾ ਪਵੇਗਾ। ਡਾਕਟਰਾਂ ਨੇ ਪਿਛਲੇ ਦਹਾਕੇ ਦੌਰਾਨ ਦਿਲ ਦੇ ਰੋਗਾਂ ਵਿੱਚ ਹੋਏ ਵਾਧੇ ਨੂੰ ਸਿਰਫ ਮੋਟਾਪੇ ਨਾਲ ਨਹੀਂ, ਸਗੋਂ ਸ਼ਹਿਰੀ ਆਵਾਜਾਈ ਅਤੇ ਜਹਾਜ਼ਾਂ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਨਾਲ ਜੋੜਿਆ ਹੈ। ਭਾਰਤ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਮੰਨਿਆ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਵਿੱਚ ਕਰੀਬ 40 ਫੀਸਦੀ ਹਿੱਸਾ ਟਰਾਂਸਪੋਰਟ ਸੈਕਟਰ ਦਾ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.