Saturday, 18 April 2026

ਨਰਿੰਦਰ ਮੋਦੀ ਸਰਕਾਰ ਰਾਹੁਲ ਦੇ ਵਿਦੇਸ਼ ਦੌਰਿਆਂ ਦੀ ਕਰ ਰਹੀ ਹੈ ਨਿਗਰਾਨੀ - ਸੈਮ ਪਿਤਰੋਦਾ ਦਾ ਇਲਜ਼ਾਮ

ਨਵੀਂ ਦਿੱਲੀ/ਬਿਊਰੋ ਨਿਊਜ਼  

ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਸੈਮ ਪਿਤਰੋਦਾ ਨੇ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ ਦੇ ਵਿਦੇਸ਼ ਦੌਰਿਆਂ ਦੌਰਾਨ ਭਾਰਤੀ ਦੂਤਾਵਾਸ ਦੇ ਅਧਿਕਾਰੀ ਉਨ੍ਹਾਂ ’ਤੇ ਨਜ਼ਰ ਰੱਖਦੇ ਹਨ ਅਤੇ ਕਈ ਵਾਰ ਵਿਦੇਸ਼ੀ ਆਗੂਆਂ ਨੂੰ ਉਨ੍ਹਾਂ ਨੂੰ ਨਾ ਮਿਲਣ ਲਈ ਕਿਹਾ ਜਾਂਦਾ ਹੈ। ਪਿਤਰੋਦਾ ਨੇ ਰਾਹੁਲ ਦੇ ਦੌਰੇ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਪਿਤਰੋਦਾ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਰਾਹੁਲ ਗਾਂਧੀ ਦੇ ਹੋਟਲ, ਮੀਟਿੰਗਾਂ ਅਤੇ ਏਅਰਪੋਰਟ ’ਤੇ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਇਸਦੇ ਸਬੂਤ ਨਹੀਂ ਹਨ, ਪਰ ਅਨੁਭਵ ਦੇ ਅਧਾਰ ’ਤੇ ਇਹ ਗੱਲ ਕਰ ਰਿਹਾ ਹਾਂ। ਪਿਤਰੋਦਾ ਨੇ ਭਾਜਪਾ ਵਲੋਂ ਰਾਹੁਲ ’ਤੇ ਦੇਸ਼ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮਾਂ ਨੂੰ ਵੀ ਖਾਰਜ ਕੀਤਾ। ਧਿਆਨ ਰਹੇ ਕਿ ਰਾਹੁਲ ਪਿਛਲੇ ਦਿਨੀਂ ਜਰਮਨੀ ਦੇ ਦੌਰੇ ’ਤੇ ਗਏ ਸਨ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.