Thursday, 18 June 2026

ਲੇਹ ਵਿਖੇ ਡਿਊਟੀ ਦੌਰਾਨ ਪਿੰਡ ਬਿੰਦਰਖ ਦਾ ਸਰਬਜੀਤ ਸਿੰਘ ਹੋਇਆ ਸ਼ਹੀਦ

ਲੰਘੇ ਜਨਵਰੀ ਮਹੀਨੇ ਹੀ ਸਰਬਜੀਤ ਸਿੰਘ ਦਾ ਹੋਇਆ ਸੀ ਵਿਆਹ
ਰੋਪੜ/ਬਿਊਰੋ ਨਿਊਜ਼
ਲੇਹ ਵਿਖੇ ਡਿਊਟੀ ਦੌਰਾਨ ਪੰਜਾਬ ਦੇ ਫੌਜੀ ਜਵਾਨ ਸਰਬਜੀਤ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਮਿਲੀ ਹੈ। ਮਾਤ ਭੂਮੀ ਦੀ ਰੱਖਿਆ ਕਰਦਾ ਪੰਜਾਬ ਆਰਮਡ ਰੈਜੀਮੈਂਟ ਦਾ ਜਵਾਨ ਸਰਬਜੀਤ ਸਿੰਘ ਲੇਹ-ਲੱਦਾਖ ਵਿਖੇ ਸ਼ਹੀਦ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰੋਪੜ ਜ਼ਿਲ੍ਹੇ ਦੇ ਪਿੰਡ ਬਿੰਦਰਖ ਦੇ ਰਹਿਣ ਵਾਲੇ ਨਾਇਕ ਸਰਬਜੀਤ ਸਿੰਘ ਦੀ ਡਿਊਟੀ ਲੇਹ ਦੇ ਉਚਾਈ ਵਾਲੇ ਖੇਤਰ ਵਿਚ ਸੀ, ਜਿੱਥੇ ਅਚਾਨਕ ਆਕਸੀਜਨ ਦੀ ਕਮੀ ਹੋਣ ਕਾਰਨ ਉਸਦੀ ਸਿਹਤ ਵਿਗੜ ਗਈ ਅਤੇ ਉਹ ਸ਼ਹੀਦ ਹੋ ਗਿਆ। ਇਸ ਮੰਦਭਾਗੀ ਖਬਰ ਨਾਲ ਪਿੰਡ ਬਿੰਦਰਖ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਦੱਸਿਆ ਗਿਆ ਕਿ ਸਰਬਜੀਤ ਸਿੰਘ ਦਾ ਵਿਆਹ ਵੀ ਲੰਘੀ 25 ਜਨਵਰੀ ਨੂੰ ਹੀ ਹੋਇਆ ਸੀ। ਦੇਸ਼ ਦੀ ਖਾਤਰ ਜਾਨ ਵਾਰਨ ਵਾਲੇ ਇਸ ਸੂਰਬੀਰ ਦੀ ਸ਼ਹਾਦਤ ’ਤੇ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.