Thursday, 23 April 2026

ਸ਼ੋ੍ਰਮਣੀ ਕਮੇਟੀ ਨੇ ਪੱਛਮੀ ਪਹਿਰਾਵੇ ’ਚ ਪਹੁੰਚੇ 20 ਮੁਲਾਜ਼ਮਾਂ ਨੂੰ ਲਾਇਆ ਜੁਰਮਾਨਾ

ਮੈਨੇਜਰਾਂ ਤੇ ਅਕਾਊਂਟੈਂਟਾਂ ਨੂੰ ਗੁਰੂ ਦੀ ਗੋਲਕ ਵਿੱਚ 2100-2100 ਰੁਪਏ ਜਮ੍ਹਾ ਕਰਵਾਉਣ ਦੇ ਹੁਕਮ
ਅੰਮਿ੍ਰਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਸਥਾ ਵਿੱਚ ਅਨੁਸ਼ਾਸਨ ਕਾਇਮ ਰੱਖਣ ਲਈ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਲੰਘੇ ਦਿਨੀਂ ਇੱਕ ਮੀਟਿੰਗ ਦੌਰਾਨ ਪੱਛਮੀ ਪਹਿਰਾਵਾ (ਕੋਟ, ਪੈਂਟ, ਜੀਨਸ ਤੇ ਸੂਟ) ਪਾ ਕੇ ਪਹੁੰਚੇ ਕਰੀਬ 20 ਮੈਨੇਜਰਾਂ ਅਤੇ ਅਕਾਊਂਟੈਂਟਾਂ ਨੂੰ ਪ੍ਰਧਾਨ ਨੇ ਸਖਤ ਤਾੜਨਾ ਕੀਤੀ। ਧਾਮੀ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਮਰਿਆਦਾ ਦੀ ਉਲੰਘਣਾ ਕਰਨ ਬਦਲੇ ਪ੍ਰਤੀ ਵਿਅਕਤੀ 2100 ਰੁਪਏ ਗੁਰੂ ਦੀ ਗੋਲਕ ਵਿੱਚ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਕਾਰਵਾਈ ਧਾਰਾ 85 ਅਧੀਨ ਆਉਂਦੇ ਉਨ੍ਹਾਂ ਗੁਰਦੁਆਰਿਆਂ ਦੇ ਸਟਾਫ ਦੀ ਮੀਟਿੰਗ ਦੌਰਾਨ ਹੋਈ, ਜਿਨ੍ਹਾਂ ਦਾ ਪ੍ਰਬੰਧ ਹਾਲ ਹੀ ਵਿੱਚ ਬਦਲਿਆ ਗਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਮੁਲਾਜ਼ਮਾਂ ਲਈ ਡਿਊਟੀ ਦੌਰਾਨ ਕੁੜਤਾ-ਪਜਾਮਾ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ, ਤਾਂ ਜੋ ਉਹ ਸ਼ਰਧਾਲੂਆਂ ਦੀ ਭੀੜ ਵਿੱਚ ਵੱਖਰੇ ਪਛਾਣੇ ਜਾ ਸਕਣ ਅਤੇ ਗੁਰਦੁਆਰਾ ਸਾਹਿਬਾਨ ਦੇ ਅਧਿਆਤਮਕ ਮਾਹੌਲ ਦੀ ਮਰਿਆਦਾ ਵੀ ਬਣੀ ਰਹੇ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.