Sunday, 07 June 2026

ਨਵਜੋਤ ਸਿੰਘ ਸਿੱਧੂ ਦੀ ਪੋਸਟ ਨੇ ਸਿਆਸੀ ਹਲਕਿਆਂ ’ਚ ਛੇੜੀ ਚਰਚਾ

ਡਾ. ਨਵਜੋਤ ਕੌਰ ਸਿੱਧੂ ਦੀ ਮੁਅੱਤਲੀ ਤੋਂ ਬਾਅਦ ਪਾਈ ਪੋਸਟ

ਪਟਿਆਲਾ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸ਼ਾਇਰੀ ਅਕਸਰ ਉਨ੍ਹਾਂ ਦੇ ਹਲਕੇ-ਫੁਲਕੇ ਅਤੇ ਚੁਟਕੀਲੇ ਅੰਦਾਜ਼ ਲਈ ਜਾਣੀ ਜਾਂਦੀ ਹੈ, ਪਰ ਇਸ ਵਾਰ ਉਨ੍ਹਾਂ ਦੀ ਸ਼ਾਇਰੀ ਦਾ ਅੰਦਾਜ਼ ਕੁਝ ਵੱਖਰਾ ਅਤੇ ਕੜਵਾ ਨਜ਼ਰ ਆਇਆ। ਹਾਲ ਹੀ ਵਿਚ ਸਾਹਮਣੇ ਆਈ ਸਿੱਧੂ ਦੀ ਸ਼ਾਇਰੀ ਨੂੰ ਸਿਆਸੀ ਗਲਿਆਰਿਆਂ ਵਿਚ ਵਿਰੋਧੀਆਂ ’ਤੇ ਸਿੱਧਾ ਹਮਲਾ ਮੰਨਿਆ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੀ ਨਵੀਂ ਸ਼ਾਇਰੀ ਦਾ ਵੀਡੀਓ ਸ਼ੋਸ਼ਲ ਮੀਡੀਆ ’ਤੇ ਪਾਇਆ ਹੈ। ਇਸ ਸ਼ਾਇਰੀ ਵਿਚ ਸਿੱਧੂ ਕਹਿੰਦੇ ਹਨ ‘‘ਅੱਗ ਲਗਾਉਣ ਵਾਲਿਆਂ ਨੂੰ ਕੀ ਖਬਰ, ਰੁਖ ਹਵਾਵਾਂ ਨੇ ਬਦਲਾ, ਖਾਕ ਉਹ ਵੀ ਹੋ ਗਏ। ਹੁਣ ਗੱਲ ਰੁਤਬੇ ਦੀ ਹੈ, ਚਾਲ ਵੀ ਵੱਡੀ ਤੇ ਖੇਡ ਵੀ ਖਤਮ।’’ ਇਹ ਪੋਸਟ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਗਰਮਾਹਟ ਭਰਨ ਵਾਲੀ ਹੈ, ਕਿਉਂਕਿ ਅਜਿਹੀ ਪੋਸਟ ਡਾ. ਨਵਜੋਤ ਕੌਰ ਸਿੱਧੂ ਦੀ ਮੁਅੱਤਲੀ ਤੋਂ ਬਾਅਦ ਪਹਿਲੀ ਵਾਰ ਪਾਈ ਗਈ ਹੈ। ਇਸੇ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਚੁੱਪ ਨਹੀਂ ਬੈਠਾ, ਉਹ ਸਗੋਂ ਆਪਣੀ ਅਗਲੀ ਸਿਆਸੀ ਪਾਰੀ ਖੇਡੇਗਾ, ਉਹ ਗੱਲ ਵੱਖ ਹੈ ਕਿ ਉਹ ਕਿਸ ਮੰਚ ਤੋਂ ਪਾਰੀ ਖੇਡੇਗਾ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.