Saturday, 18 April 2026

ਸਵਾਮੀ ਵਿਵੇਕਾਨੰਦ ਮਿਲੇਨੀਅਮ ਸਕੂਲ ’ਚ 15ਵੇਂ ਮਾਨਵ ਕਲਿਆਣ ਕੈਂਪ ਦਾ ਆਯੋਜਨ

ਚੰਡੀਗੜ੍ਹ : ਖੂਨਦਾਨ-ਮਹਾਂਦਾਨ ਸਬੰਧੀ ਵਿਦਿਆਰਥੀਆਂ ’ਚ ਜਾਗਰੂਕਤਾ ਪੈਦਾ ਕਰਨ ਲਈ ਸਵਾਮੀ ਵਿਵੇਕਾਨੰਦ ਮਿਲੇਨੀਅਮ ਸਕੂਲ ਦੇ ਵਿਹੜੇ ਵਿਚ 15ਵੇਂ ਮਾਨਵ ਕਲਿਆਣ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਹ ਸਕੂਲ ਪਿਛਲੇ 14 ਸਾਲਾਂ ਤੋਂ ਅਜਿਹੇ ਕੈਂਪਾਂ ਦਾ ਆਯੋਜਨ ਕਰ ਰਿਹਾ ਹੈ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਦਾ ਪ੍ਰਣ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਸਾਰੇ ਮਹਿਮਾਨਾਂ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ ਅਤੇ ਸਮੁੱਚੇ ਕੈਂਪ ਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ।  

ਕੈਂਪ ਦਾ ਉਦਘਾਟਨ ਰਾਮਕਿ੍ਰਸ਼ਨ ਮਿਸ਼ਨ ਆਸ਼ਰਮ ਸੈਕਟਰ 15 ਚੰਡੀਗੜ੍ਹ ਦੇ ਸਕੱਤਰ ਸਵਾਮੀ ਭੀਤਿਹਾਰਨੰਦ ਜੀ ਨੇ ਕੀਤਾ। ਉਨ੍ਹਾਂ ਮਾਨਵਤਾ ਦੀ ਸੇਵਾ ਵਿੱਚ ਹਮੇਸ਼ਾ ਮੋਹਰੀ ਰਹਿਣ ਲਈ ਸਕੂਲ ਦੀ ਸ਼ਲਾਘਾ ਕੀਤੀ। ਇਸ ਖੂਨਦਾਨ ਕੈਂਪ ਵਿੱਚ ਸ਼੍ਰੀ ਲਕਸ਼ਿਤ ਸਰੀਨ ਆਈ.ਏ.ਐਸ. ਐਸ.ਡੀ.ਐਮ ਕਾਲਕਾ, ਸਾਬਕਾ ਵਿਧਾਇਕ ਸ਼੍ਰੀਮਤੀ ਲਤਿਕਾ ਸ਼ਰਮਾ, ਚੇਅਰਮੈਨ ਨਗਰ ਕੌਂਸਲ ਕਾਲਕਾ ਸ਼੍ਰੀ ਕਿ੍ਰਸ਼ਨ ਲਾਲ ਲਾਂਬਾ ਅਤੇ ਪ੍ਰਸਿੱਧ ਲੇਖਕ ਅਤੇ ਬੁਲਾਰੇ ਸ਼੍ਰੀ ਵਿਵੇਕ ਅਤਰੇ ਸਾਬਕਾ ਆਈ.ਏ.ਐਸ. ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।

ਇਸ ਮੌਕੇ ਰੋਟਰੀ ਬਲੱਡ ਬੈਂਕ ਚੰਡੀਗੜ੍ਹ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 172 ਵਿਅਕਤੀਆਂ ਨੇ ਖੂਨਦਾਨ ਲਈ ਆਪਣੇ ਨਾਮ ਦਰਜ ਕਰਵਾਏ, ਜਿਨ੍ਹਾਂ ਵਿੱਚੋਂ 154 ਯੂਨਿਟ ਖੂਨ ਇਕੱਤਰ ਕੀਤਾ ਗਿਆ। 

ਇਸ ਸਮਾਗਮ ਵਿੱਚ ਭੀਮ ਐਵਾਰਡੀ ਅਤੇ ਸਕੇਟਿੰਗ ਕੋਚ ਸ੍ਰੀਮਤੀ ਪਰਵੀਨ ਕੌਰ, ਕੌਂਸਲਰ ਸ੍ਰੀ ਸੰਜੀਵ ਕੌਸ਼ਲ, ਵਿਸ਼ਵ ਭਾਰਤੀ ਤੋਂ ਸਰਵਪਿ੍ਰਆ ਨਿਰਮੋਹੀ, ਮੈਡੀਕਲ ਅਫ਼ਸਰ ਇੰਚਾਰਜ ਡਾ: ਰਾਜੀਵ ਭਾਰਦਵਾਜ, ਡਾਂਸ ਦੀਵਾਨੇ ਦੇ ਫਾਈਨਲਿਸਟ ਸ੍ਰੀ ਮੁਕੇਸ਼ ਬਾਦਲ ਨੇ ਵੀ ਆਪਣੀ ਹਾਜ਼ਰੀ ਲਗਾਈ। ਉਨ੍ਹਾਂ ਸਕੂਲ ਅਤੇ ਪ੍ਰਬੰਧਕਾਂ ਨੂੰ ਕੈਂਪ ਰਾਹੀਂ ਸਮਾਜ ਭਲਾਈ ਦੇ ਕੰਮਾਂ ਨੂੰ ਉਜਾਗਰ ਕਰਨ ਲਈ ਵਧਾਈ ਦਿੱਤੀ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਛੁਪੇ ਹੋਏ ਖਜ਼ਾਨੇ ਵਾਂਗ ਸੰਭਾਲਣ ਲਈ ਵੀ ਸਾਰਿਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ: ਐੱਸ. ਕੁਮਾਰ, ਮੀਤ ਪ੍ਰਧਾਨ ਡਾ: ਕੇ.ਐਮ. ਪਾਠਕ, ਮੈਂਬਰ ਸ੍ਰੀਮਤੀ ਭਾਰਤੀ ਸ਼ਰਮਾ, ਡਾ: ਪੁਨੀਤ ਬੇਦੀ, ਕਰਨਲ ਐਨ.ਆਰ. ਬੱਬਰਵਾਲ ਹਾਜ਼ਰ ਸਨ। ਕੈਂਪ ਵਿੱਚ ਵਿਵੇਕਾਨੰਦ ਮਾਨਵ ਸੇਵਾ ਸੁਸਾਇਟੀ ਕਾਲਕਾ-ਪਿੰਜੌਰ, ਪੰਜਾਬੀ ਅਰੋੜਾ ਖੱਤਰੀ ਸਭਾ ਪਿੰਜੌਰ, ਰੋਟਰੀ ਕਲੱਬ ਪਿੰਜੌਰ ਅਤੇ ਨਿਊ ਜਨਰੇਸ਼ਨ ਯੂਥ ਕਲੱਬ ਆਦਿ ਨੇ ਵੀ ਉਤਸ਼ਾਹ ਨਾਲ ਭਾਗ ਲਿਆ।

 

 

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.