Saturday, 18 April 2026

ਭਾਰਤ ਵਿੱਚ ਮਹਿੰਗਾ ਹੋ ਸਕਦਾ ਹੈ ਬੋਤਲਬੰਦ ਪੀਣ ਵਾਲਾ ਪਾਣੀ

ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਨਾਲ ਜੁੜੇ ਜੰਗੀ ਤਣਾਅ ਦੇ ਕਾਰਨ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਅੱਜ ਸ਼ੁੱਕਰਵਾਰ ਨੂੰ ਬਰੈਂਟ ਕਰੂਡ ਆਇਲ ਦੀ ਕੀਮਤ ਫਿਰ ਤੋਂ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਚਲੀ ਗਈ। ਤੇਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਹੁਣ ਭਾਰਤ ਸਮੇਤ ਦੁਨੀਆ ਦੇ ਕਈ ਉਦਯੋਗਾਂ ’ਤੇ ਦਿਖਾਈ ਦੇਣ ਲੱਗਾ ਹੈ। ਮੀਡੀਆ ਦੀ ਇਕ ਰਿਪੋਰਟ ਮੁਤਾਬਕ ਇਸਦਾ ਅਸਰ ਹੁਣ ਭਾਰਤ ਦੀ ਪੈਕੇਜਡ ਵਾਟਰ ਇੰਡਸਟਰੀ ’ਤੇ ਵੀ ਪੈ ਸਕਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਪਲਾਸਟਿਕ ਬੋਤਲਾਂ ਬਣਾਉਣ ਦੀ ਲਾਗਤ ਅਤੇ ਟਰਾਂਸਪੋਰਟ ਖਰਚ ਵਧ ਜਾਂਦਾ ਹੈ। ਇਸ ਕਾਰਨ ਕੰਪਨੀਆਂ ਨੂੰ ਆਪਣੀ ਲਾਗਤ ਪੂਰੀ ਕਰਨ ਲਈ ਬੋਤਲਬੰਦ ਪਾਣੀ ਦੀ ਕੀਮਤ ਵਧਾਉਣੀ ਪੈ ਸਕਦੀ ਹੈ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਲੰਮੇ ਸਮੇਂ ਤੱਕ ਉੱਚੇ ਪੱਧਰ ’ਤੇ ਰਹਿੰਦੀਆਂ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਪੀਣ ਵਾਲਾ ਬੋਤਲਬੰਦ ਪਾਣੀ ਮਹਿੰਗਾ ਹੋ ਸਕਦਾ ਹੈ, ਜਿਸਦਾ ਸਿੱਧਾ ਅਸਰ ਆਮ ਖਪਤਕਾਰਾਂ ’ਤੇ ਪਵੇਗਾ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.